Khalsa College Patiala
                                     Khalsa College Patiala
AUTHOR GUIDELINES
ਖੋਜ ਪੰਧ ਪੰਜਾਬੀ ਭਾਸ਼ਾ, ਸਾਹਿਤ, ਆਲੋਚਨਾ, ਲੋਕਧਾਰਾ ਤੇ ਸਭਿਆਚਾਰ ਨੂੰ ਸਮਰਪਿਤ ਰਿਸਰਚ ਜਰਨਲ’ ਹੈ ਜੋ 2015 ਤੋਂ ਲਗਾਤਾਰ ਸਲਾਨਾਂ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਜਰਨਲ ਦਾ ਮਕਸਦ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਵਿਚ ਆਲੋਚਨਾ ਅਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਵਿਚ ਉੱਚ-ਮਿਆਰੀ ਤੇ ਮੌਲਿਕ ਖੋਜ ਨੂੰ ਉਤਸ਼ਾਹਿਤ ਕਰਨਾ ਹੈ।
ਖੋਜ ਪੰਧ ਵਿੱਚ ਖੋਜ-ਪੱਤਰ ਭੇਜਣ ਤੋਂ ਪਹਿਲਾਂ ਲੇਖਕ ਹੇਠ ਲਿਖੇ ਨੁਕਤਿਆਂ ਵੱਲ ਧਿਆਨ ਦੇਣ:
  • ਖੋਜ ਪੰਧ ਵਿਚ ਪ੍ਰਕਾਸ਼ਿਤ ਹੋਣ ਲਈ ਖੋਜ-ਪੱਤਰ 3000-5000 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ। ਖੋਜ-ਪੱਤਰ ਪੂਰਨ ਤੌਰ ’ਤੇ ਖੋਜ-ਵਿਧੀ ਅਨੁਸਾਰ ਲਿਖਿਆ ਹੋਣਾ ਚਾਹੀਦਾ ਹੈ। ਇਸ ਵਿੱਚ ਸਿਰਲੇਖ, ਸਾਰ, ਮੁੱਢਲੇ-ਸ਼ਬਦ, ਜਾਣ-ਪਹਿਚਾਣ, ਚਰਚਾ, ਸਿੱਟੇ/ਨਤੀਜੇ ਜਾਂ ਮੁਲਵਾਨ ਧਾਰਨਾਵਾਂ ਸਪੱਸ਼ਟ ਪ੍ਰਗਟ ਹੋਣ ਅਤੇ ਅੰਤ ਵਿਚ ਹਵਾਲੇ ਤੇ ਟਿੱਪਣੀਆਂ ਹੋਣੇ ਜ਼ਰੂਰੀ ਹਨ। ਖੋਜ-ਪੱਤਰ ਨਾਲ 100 ਤੋਂ 150 ਸ਼ਬਦਾਂ ਵਿਚ ਸਾਰ (ABSTRACT) ਜ਼ਰੂਰ ਭੇਜਿਆ ਜਾਵੇ।

  • ਇਸ ਜਰਨਲ ਵਿਚ ਟਾਈਪ ਹੋਏ ਖੋਜ-ਪੱਤਰ ਭੇਜੇ ਜਾ ਸਕਦੇ ਹਨ। ਟਾਈਪ ਹੋਇਆ ਖੋਜ-ਪੱਤਰ ਈਮੇਲ (khojpandhjournal@gmail.com) ਰਾਹੀਂ ਭੇਜਿਆ ਜਾ ਸਕਦਾ ਹੈ। ਖੋਜ ਪੰਧ ਸਿਰਫ਼ ਪੰਜਾਬੀ (ਗੁਰਮੁਖੀ ਲਿਪੀ) ਵਿਚ ਹੀ ਖੋਜ-ਪੱਤਰ ਪ੍ਰਕਾਸ਼ਿਤ ਕਰਦਾ ਹੈ।

  • ਖੋਜ-ਪੱਤਰ ਵਿਚ ਵਿਆਕਰਣਿਕ ਅਤੇ ਟਾਈਪਿੰਗ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ।

  • ਭੇਜਿਆ ਹੋਇਆ ਖੋਜ-ਪੱਤਰ ਕਿਸੇ ਵੀ ਮੈਗ਼ਜ਼ੀਨ, ਕਿਤਾਬ, ਜਰਨਲ, ਕਾਨਫ਼ਰੰਸ ਪਰੋਸੀਡਿੰਗ ਜਾਂ ਕਿਸੇ ਵੀ ਹੋਰ ਜਗ੍ਹਾ ’ਤੇ ਪ੍ਰਕਾਸ਼ਿਤ ਨਾ ਹੋਇਆ ਹੋਵੇ ਅਤੇ ਨਾ ਹੀ ਕਿਤੇ ਹੋਰ ਭੇਜਿਆ ਹੋਵੇ।

  • ਭੇਜਿਆ ਹੋਇਆ ਖੋਜ-ਪੱਤਰ ਮੌਲਿਕ ਖੋਜ-ਕਾਰਜ ਹੋਵੇ ਅਤੇ ਕਿਸੇ ਦੇ ਖੋਜ-ਕਾਰਜ ਦੀ ਨਕਲ ਨਾ ਹੋਵੇ।

  • ਖੋਜ-ਪੱਤਰ ਦੇ ਸਾਰੇ ਲੇਖਕ (ਇੱਕ ਤੋਂ ਵੱਧ) ਇਸ ਨੂੰ ਪ੍ਰਕਾਸ਼ਿਤ ਕਰਨ ਲਈ ਸਹਿਮਤ ਹੋਣ ਅਤੇ ਖਰੜੇ ਸੰਬੰਧੀ ਆਪਸ ਵਿਚ ਜਾਂ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਾ ਹੋਵੇ।

  • ਜਰਨਲ ਦੇ ਐਡੀਟਰ ਜਾਂ ਰੀਵਿਊਅਰ ਨੂੰ ਜਰਨਲ ਦੀ ਪਾਲਿਸੀ ਅਨੁਸਾਰ ਕਿਸੇ ਵੀ ਖਰੜੇ/ਖੋਜ-ਪੱਤਰ ਵਿਚ ਤਬਦੀਲੀ, ਰੱਦ ਕਰਨ ਜਾਂ ਸਵੀਕਾਰ ਕਰਨ ਦਾ ਪੂਰਾ ਹੱਕ ਹੈ।

  • ਭੇਜਿਆ ਹੋਇਆ ਖੋਜ-ਪੱਤਰ ਕਿਸੇ ਵੀ ਮਨੁੱਖ, ਖੋਜ-ਕਰਤਾ ਜਾਂ ਸਮਾਜ ਲਈ ਨੁਕਸਾਨ ਪੈਦਾ ਨਾ ਕਰਦਾ ਹੋਵੇ। ਖੋਜ-ਪੱਤਰ ਵਿੱਚਲੇ ਵਿਚਾਰ ਲੇਖਕ ਦੇ ਆਪਣੇ ਹਨ ਤੇ ਉਹ ਇਸ ਲਈ ਪੂਰਨ ਜਿੰਮੇਵਾਰ ਹੈ। ਐਡੀਟਰ ਜਾਂ ਬੋਰਡ ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ।


Copyright Options

Copyright allows you to protect your original
material and stop others from using your work
without your permission. KHOJPANDH follows
the open access policy in principle.

Disclaimer

The authors' views are their own in their articles.
The Editor/ Editorial Board is not responsible for
them. All disputes concerning the Journal shall be
settled in Patiala Jurisdiction only.

Open Access

This journal gives authors and readers the option
to publish open access via our website
www.khojpandh.com