Khalsa College Patiala
                                     Khalsa College Patiala
CALL FOR PAPERS
ਖੋਜ ਪੰਧ ਵਿਚ ਪ੍ਰਕਾਸ਼ਿਤ ਕਰਨ ਲਈ ਵਿਦਵਾਨਾਂ ਤੇ ਖੋਜੀਆਂ ਨੂੰ ਆਪਣੇ ਖੋਜ-ਪੱਤਰ ਭੇਜਣ ਲਈ ਸੱਦਾ ਦਿੱਤਾ ਜਾਂਦਾ ਹੈ। ਖੋਜ ਪੰਧ ਮਿਆਰੀ ਖੋਜ, ਮੌਲਿਕਤਾ, ਵਿਗਿਆਨਕ ਵਿਸ਼ਲੇਸ਼ਣ, ਸਪੱਸਟ ਭਾਸ਼ਾ ਅਤੇ ਸਮਕਾਲੀ ਪ੍ਰਸੰਗਿਕਤਾ ਉੱਤੇ ਕੇਂਦਰਿਤ ਉਸ ਖੋਜ-ਕਾਰਜ ਦਾ ਸੁਆਗਤ ਕਰਦਾ ਹੈ। ਇਸ ਜਰਨਲ ਦਾ ਮੰਤਵ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ, ਆਲੋਚਨਾ ਅਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਵਿਚ ਵਿਗਿਆਨਕ ਤੇ ਮੌਲਿਕ ਖੋਜ ਨੂੰ ਉਤਸ਼ਾਹਿਤ ਕਰਨਾ ਹੈ। ਇਸ ਜਰਨਲ ਵਿਚ ਉਪਰੋਕਤ ਖੇਤਰਾਂ ਦੇ ਸਿਰਫ਼ ਪੰਜਾਬੀ (ਗੁਰਮੁਖੀ ਲਿਪੀ) ਵਿਚ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਖੋਜ-ਪੱਤਰ ਛਾਪਣ ਲਈ ਇਸ ਜਰਨਲ ਦੀ ਆਪਣੀ ‘ਮੁਲਾਂਕਣ-ਪ੍ਰਕਿਰਿਆ ਹੈ ਅਤੇ ਇਸ ਲਈ ਬਕਾਇਦਾ ਇਕ ਉੱਚ ਦਰਜੇ ਦਾ‘ਰੈਫ਼ਰੀਡ ਪੈਨਲ ਹੈ ਜੋ ਮਿਆਰੀ, ਉੱਚ-ਪੱਧਰੀ ਤੇ ਮੌਲਿਕ ਖੋਜ ਨੂੰ ਪ੍ਰਕਾਸ਼ਿਤ ਕਰਨ ਲਈ ਵਚਨਬੱਧ ਹੈ। ਜਰਨਲ ਦੇ ਸੰਪਾਦਕਾਂ ਕੋਲ ਖੋਜ-ਪੱਤਰ ਪਹੁੰਚਣ ਉਪਰੰਤ ਸੰਪਾਦਕਾਂ ਦੇ ਮੁੱਢਲੇ ਨਿਰੀਖਣ ਤੋਂ ਬਾਅਦ ਸੰਬੰਧਿਤ ਖੋਜ-ਪੱਤਰ ਨੂੰ ਬੇਨਾਮ ਰੂਪ ਵਿਚ ਰਵਿਊੂ ਦੀ ਪ੍ਰਕਿਰਿਆ ਦੌਰਾਨ ਗੁਪਤ ਤੇ ਸੁਤੰਤਰ ਰਵਿੳਕਾਰ ਕੋਲ ਭੇਜਿਆ ਜਾਂਦਾ ਹੈ। ਸੰਬੰਧਿਤ ਰਵਿੳਕਾਰ ਵੱਲੋਂ ‘ਛਪਣਯੋਗ’ ਜਾਂ ‘ਨਾ-ਛਪਣਯੋਗ’ ਵਜੋਂ ਕੀਤੀ ਸਿਫ਼ਾਰਿਸ਼ ਅਨੁਸਾਰ ਖੋਜ-ਪੱਤਰ ਛਾਪਿਆ ਜਾਂ ਰੱਦ ਕੀਤਾ ਜਾਂਦਾ ਹੈ।
ਖੋਜ ਪੰਧ ਦੀ ਵਿਲੱਖਣਤਾ:
  • ਖੋਜ ਪੰਧ ਯੂ.ਜੀ.ਸੀ. ਦੁਆਰਾ ਪ੍ਰਵਾਨਿਤ ਜਰਨਲ-ਲਿਸਟ ਵਿਚ ਦਰਜ ਹੈ।

  • ਉਚਿਤ ‘ਪੀਅਰ-ਰੀਵਿਊ’ ਪ੍ਰਕਿਰਿਆ।

  • ਮਿਤੀਬੱਧ ਸੰਪਾਦਕੀ ਬੋਰਡ ਤੇ ਰਿਵਿਊਕਾਰ।

  • ਸਾਰੇ ਵਿਦਵਾਨਾਂ ਤੇ ਖੋਜ-ਕਰਤਾਵਾਂ ਤੱਕ ਖੁੱਲ਼੍ਹੀ ਪਹੁੰਚ।

  • ਖੋਜ ਪੱਤਰ ਭੇਜਣ ਲਈ ਈਮੇਲ khojpandhjournal@gmail.com



Copyright Options

Copyright allows you to protect your original
material and stop others from using your work
without your permission. KHOJPANDH follows
the open access policy in principle.

Disclaimer

The authors' views are their own in their articles.
The Editor/ Editorial Board is not responsible for
them. All disputes concerning the Journal shall be
settled in Patiala Jurisdiction only.

Open Access

This journal gives authors and readers the option
to publish open access via our website
www.khojpandh.com