ਕਾਲਜ ਬਾਰੇ About The College
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਿਹਾ ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿਘ ਖ਼ਾਲਸਾ ਕਾਲਜ, ਪਟਿਆਲਾ ਪੰਜਾਬ ਦੀਆਂ ਉਚੇਰੀ ਸਿੱਖਿਆ ਵਾਲੀਆਂ ਵਿਦਿਅਕ ਸੰਸਥਾਵਾਂ ਵਿਚ ਮੋਹਰੀ ਸਥਾਨ ‘ਤੇ ਆਉਣ ਵਾਲੀਆਂ ਸੰਸਥਾਵਾਂ ਵਿਚ ਸ਼ੁਮਾਰ ਹੈ। ਇਥੇ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਜੋ ਉਨ੍ਹਾਂ ਦੀ ਸਰਬਪੱਖੀ ਸ਼ਖ਼ਸੀਅਤ ਉਸਾਰੀ ਲਈ ਬਹੁਮੁੱਲਾ ਯੋਗਦਾਨ ਦਿੰਦੀ ਹੈ। ਇਹ ਸੰਸਥਾ ਆਪਣੇ ਟੀਚੇ ‘ਸੰਪੂਰਨਤਾ ਲਈ ਯਤਨ ਤੇ ਸਰਵੋਤਮਤਾ ਦੀ ਪ੍ਰਾਪਤੀ ਪ੍ਰਤੀ ਲਗਾਤਾਰ ਯਤਨਸ਼ੀਲ ਹੈ। ਸੰਸਥਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਪੱਧਰ ‘ਤੇ ਸੰਸਥਾਵਾਂ ਦੀ ਦਰਜਾਬੰਦੀ ਕਰਨ ਵਾਲੀ ਕੌਂਸਲ ਨੈਕ ਵੱਲੋਂ ਕਾਲਜ ਨੂੰ ਅਕਾਦਮਿਕ, ਖੇਡਾਂ ਤੇ ਸਭਿਆਚਾਰਕ ਸਰਗਰਮੀਆਂ ਦੀਆਂ ਬੇਮਿਸਾਲ ਪ੍ਰਾਪਤੀਆਂ ਸਦਕਾ ‘ਏ ਗਰੇਡ ਪ੍ਰਦਾਨ ਕੀਤਾ ਗਿਆ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ 2016 ਵਿਚ ਕਾਲਜ ਨੂੰ ‘ਕਾਲਜ ਵਿਦ ਪੋਟੈਸ਼ੀਅਲ ਫ਼ਾਰ ਐਕਸੀਲੈਂਸ ਅਤੇ ‘ਆਟੋਨੋਮਸ ਸਟੇਟਸ ਦਾ ਦਰਜਾ ਦਿੱਤਾ ਗਿਆ ਹੈ। ਖ਼ਾਲਸਾ ਕਾਲਜ, ਪਟਿਆਲਾ ਦਾ ਆਰੰਭ ਪਦਮ ਸ੍ਰੀ ਡਾ. ਖੁਸ਼ਦੇਵਾ ਸਿੰਘ ਅਤੇ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਦੇ ਅਣਥੱਕ ਯਤਨਾਂ ਸਦਕਾ 1960 ਈ. ਵਿਚ ਹੋਇਆ। 1991 ਵਿਚ ਇਹ ਕਾਲਜ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਆ ਗਿਆ। ਦੇਸ਼ ਵਿੱਚ ਜਦੋਂ ਸਿੱਖਿਆ ਦੇ ਬਦਲਵੇਂ ਪ੍ਰਬੰਧ ਅਤੇ ਨਵੀਂਆਂ ਚੁਣੌਤੀਆਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਨੇ ਨਵੀਂਆਂ ਚੁਣੌਤੀਆਂ ਨੂੰ ਕਬੂਲ ਕਰਦੇ ਹੋਏ, ਆਪਣੇ ਸਿੱਖਿਆ ਪ੍ਰਬੰਧ ਨੂੰ ਸਮੇਂ ਦਾ ਹਾਣੀ ਬਣਾਇਆ ਹੈ। ਪੰਜਾਬ ਵਿੱਚੋਂ ਵਿੱਦਿਅਕ ਸੰਸਥਾਵਾਂ ਦੀ ਗੱਲ ਕਰੀਏ ਤਾਂ ਖ਼ਾਲਸਾ ਕਾਲਜ ਪਟਿਆਲਾ ਇੱਕ ਖੁਦ ਮੁਖਤਿਆਰ ਸੰਸਥਾ ਹੈ ਜੋ ਕੇ ਸਮੇਂ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੀ ਹੋਈ ਸਿੱਖਿਆ ਦੇ ਖੇਤਰ ਵਿਚ ਅਹਿਮ ਪੁਲਾਂਘਾਂ ਪੁੱਟ ਰਹੀ ਹੈ। ਖ਼ਾਲਸਾ ਕਾਲਜ ਪਟਿਆਲਾ ਨੇ ਇਲਾਕੇ ਦੀਆਂ ਨਾਮਵਰ ਸੰਸਥਾਵਾਂ ਵਿੱਚ ਆਪਣਾ ਇਕ ਵਿਲੱਖਣ ਸਥਾਨ ਸਥਾਪਤ ਕੀਤਾ ਹੈ ਯੂ. ਜੀ. ਸੀ. ਵੱਲੋਂ ਇਸ ਨੂੰ ਖੁਦਮੁਖਤਿਆਰ ਸੰਸਥਾ ਦਾ ਦਰਜਾ ਦਿੱਤਾ ਗਿਆ ਹੈ ਜਿਸ ਨਾਲ ਇਹ ਸੰਸਥਾ ਆਪਣੇ ਪੱਧਰ ‘ਤੇ ਅਜਿਹਾ ਪਾਠਕ੍ਰਮ ਤਿਆਰ ਕਰ ਸਕਦੀ ਹੈ ਜੋ ਵਿਦਿਆਰਥੀਆਂ ਨੂੰ ਵਕਤ ਦੀਆਂ ਚੁਣੌਤੀਆਂ ਅਨੁਸਾਰ ਸਹਾਈ ਹੋ ਸਕੇ ਵਿਦਿਆਰਥੀ ਜਿੱਥੇ ਇਸ ਕਾਲਜ ਵਿਚ ਦਾਖਲਾ ਲੈ ਕੇ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਕਰਦੇ ਹਨ ਉੱਥੇ ਹੀ ਨਾਲ ਨਾਲ ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਵਿਸ਼ਵ ਪੱਧਰੀ ਪ੍ਰਾਪਤੀਆਂ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਦੇ ਨਾਲ ਸੰਬੰਧਤ ਹੁੰਦਾ ਹੋਇਆ, ਆਪਣੀ ਇੱਕ ਵਿਲੱਖਣ ਪਛਾਣ ਸਥਾਪਤ ਕਰਨ ਵਿੱਚ ਕਾਮਯਾਬ ਹੋਇਆ ਹੈ। ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਇਸ ਕਾਲਜ ਦੇ ਵਿਦਿਆਰਥੀ ਵਿਸ਼ਵ ਪੱਧਰ ‘ਤੇ ਨਾਮਣਾ ਖੱਟ ਰਹੇ ਹਨ। ਕਾਲਜ ਦਾ ਕੈਂਪਸ ਬਡੂੰਗਰ ਰੋਡ, ਪਟਿਆਲਾ ਦੀ 20.5 ਏਕੜ ਦੀ ਸ਼ਹਿਰੀ ਜਮੀਨ ਤੇ 18.5 ਏਕੜ ਧਬਲਾਨ ਪਿੰਡ ਦੀ ਜਮੀਨ ਦੇ ਸ਼ਾਂਤਮਈ ਰਮਣੀਕ ਚੌਗਿਰਦੇ ਵਿਚ ਬਣਿਆ ਹੋਇਆ ਹੈ। ਇਸ ਸਮੇਂ ਕਾਲਜ ਵਿਚ ਹਜਾਰਾਂ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਵਿਚ ਵਿੱਦਿਆ ਹਾਸਲ ਕਰ ਰਹੇ ਹਨ। ਵਿਦਿਆਰਥੀਆਂ ਦੀ ਰਹਿਨੁਮਾਈ ਲਈ ਉੱਚ ਸਿੱਖਿਆ ਪ੍ਰਾਪਤ ਸਟਾਫ ਮੈਂਬਰਾਂ ਦੀ ਟੀਮ ਕਾਰਜਸ਼ੀਲ ਹੈ। ਇਸ ਸਮੇਂ ਸੰਸਥਾ ਵਿਚ 23 ਪੋਸਟ ਗ੍ਰੈਜੂਏਟ ਤੇ 34 ਅੰਡਰ ਗ੍ਰੈਜੂਏਟ ਕੋਰਸ ਸਫਲਤਾਪੂਰਵਕ ਚਲ ਰਹੇ ਹਨ। ਇੱਥੇ ਯੂ.ਜੀ.ਸੀ. ਸਕੀਮ ਅਧੀਨ ਨਿਵੇਕਲੇ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ। ਖ਼ਾਲਸਾ ਕਾਲਜ ਪਟਿਆਲਾ ਭਾਰਤ ਦੀਆਂ ਉਨ੍ਹਾਂ 47 ਸੰਸਥਾਵਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਯੂ.ਜੀ.ਸੀ. ਵੱਲੋਂ ਡੀ.ਡੀ. ਕੌਸ਼ਲ ਕੇਂਦਰ ਸਥਾਪਿਤ ਕਰਨ ਲਈ ਚੁਣਿਆ ਗਿਆ। ਕਾਲਜ ਵਿੱਚ ਹੋਰ ਐਕਟੀਵਿਟੀਆਂ ਲਈ ਵਿਦਿਆਰਥੀਆਂ ਨੂੰ ਐੱਨ ਸੀ ਸੀ ਦੇ ਤਿੰਨ ਵਿੰਗ ਆਰਮੀ, ਏਅਰ ਅਤੇ ਨੇਵਲ ਵਿੰਗ ਉਪਲੱਬਧ ਹਨ ਵਿਦਿਆਰਥੀ ਜਿਥੇ ਪੜ੍ਹਾਈ ਵਿਚ ਬੋਝਲ ਮਹਿਸੂਸ ਹੁੰਦਾ ਹੈ ਉੱਥੇ ਹੀ ਐੱਨਸੀਸੀ ਦਾ ਕੈਡਿਟ ਬਣਕੇ ਸਰੀਰਕ ਤੌਰ ਤੇ ਤੰਦਰੁਸਤ ਹੋਕੇ ਆਪਣੇ ਕੋਰਸ ਦੇ ਦੌਰਾਨ ਹੀ ਐੱਨਸੀਸੀ ਦਾ ਸਰਟੀਫਿਕੇਟ ਪ੍ਰਾਪਤ ਕਰਕੇ ਆਮ ਵਿਦਿਆਰਥੀਆਂ ਦੇ ਮੁਕਾਬਲੇ ਨੌਕਰੀ ਲਈ ਪਹਿਲਾਂ ਯੋਗ ਹੋ ਜਾਂਦਾ ਹੈ।