ਖੋਜ ਪੰਧ ਪੰਜਾਬੀ ਭਾਸ਼ਾ, ਸਾਹਿਤ, ਆਲੋਚਨਾ, ਲੋਕਧਾਰਾ ਤੇ ਸਭਿਆਚਾਰ ਨੂੰ ਸਮਰਪਿਤ ਰਿਸਰਚ ਜਰਨਲ’ ਹੈ ਜੋ 2015 ਤੋਂ ਲਗਾਤਾਰ ਸਲਾਨਾਂ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਜਰਨਲ ਦਾ ਮਕਸਦ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਵਿਚ ਆਲੋਚਨਾ ਅਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਵਿਚ ਉੱਚ-ਮਿਆਰੀ ਤੇ ਮੌਲਿਕ ਖੋਜ ਨੂੰ ਉਤਸ਼ਾਹਿਤ ਕਰਨਾ ਹੈ।
ਖੋਜ ਪੰਧ ਵਿੱਚ ਖੋਜ-ਪੱਤਰ ਭੇਜਣ ਤੋਂ ਪਹਿਲਾਂ ਲੇਖਕ ਹੇਠ ਲਿਖੇ ਨੁਕਤਿਆਂ ਵੱਲ ਧਿਆਨ ਦੇਣ:
ਖੋਜ ਪੰਧ ਬਾਰੇ (UGC Care Listed) About The Journal
ਪੰਜਾਬੀ ਵਿਭਾਗ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਇਕ ਰਿਸਰਚ ਜਰਨਲ "ਖੋਜ ਪੰਧ" ਨਾਮ ਹੇਠ 2015 ਤੋਂ ਲਗਾਤਾਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਵਿਭਾਗ ਵੱਲੋਂ ISBN:2394-0980 ਦੇ ਅਧੀਨ ਪ੍ਰਕਾਸ਼ਿਤ ਕੀਤਾ ਜਾਣ ਵਾਲਾ ਸਾਲਾਨਾ ਜਰਨਲ ਹੈ। ਇਸ ਜਰਨਲ ਵਿਚ ਕਾਲਜ ਤੋਂ ਇਲਾਵਾ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਸ਼ਾ ਮਾਹਿਰਾਂ ਦੇ ਖੋਜ ਪੇਪਰ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਜਨਰਲ ਵਿਚ ਪ੍ਰਕਾਸ਼ਿਤ ਹੋਣ ਲਈ ਪ੍ਰਾਪਤ ਹੋਏ ਪੇਪਰਾਂ ਦਾ ਵਿਭਾਗ ਵੱਲੋਂ ਬਣਾਏ ਗਏ ਸਲਾਹਕਾਰ ਬੋਰਡ ਦੁਆਰਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਸਲਾਹਕਾਰ ਬੋਰਡ ਵਿੱਚ ਪੰਜਾਬ ਦੀਆਂ ਉੱਚ-ਪੱਧਰੀ ਯੂਨੀਵਰਸਿਟੀਆਂ ਦੇ ਵਿਦਵਾਨਾਂ ਵੱਖ ਵੱਖ ਖੋਜ ਜਰਨਲਾਂ ਦੇ ਅਡੀਟਰਾਂ ਅਤੇ ਕਾਲਜਾਂ ਦੇ ਵਿਸ਼ਾ ਮਾਹਿਰਾਂ ਨੂੰ ਸ਼ਾਮਿਲ ਕੀਤਾ ਗਿਆ। ਵਿਭਾਗ ਵੱਲੋਂ ਕੱਢੇ ਜਾਂਦੇ ਇਸ ਜਰਨਲ ਦੇ ਹੁਣ ਤਕ 9 ਅੰਕ ਪ੍ਰਕਾਸ਼ਿਤ ਹੋ ਚੁੱਕੇ ਹਨ। 2015 ਤੋਂ ਪ੍ਰਕਾਸ਼ਿਤ ਹੋ ਰਹੇ ਪੰਜਾਬੀ ਵਿਭਾਗ ਖੋਜ ਜਰਨਲ ‘ਖੋਜ ਪੰਧ’ ਨੂੰ ਖੋਜ ਮਿਆਰ ਦੇ ਮਾਪਦੰਡ ਦੇ ਅਨਕੂਲ ਹੋਣ ਸਦਕਾ 2022 ਵਿਚ ਯੂ. ਜੀ. ਸੀ. ਦੀ ਕੇਅਰ ਲਿਸਟਡ ਜਰਨਲ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਸੰਸਥਾਂ ਲਈ ਇਹ ਬਹੁਤ ਹੀ ਵੱਡੀ ਅਤੇ ਮਾਣਮੱਤੀ ਪ੍ਰਾਪਤੀ ਹੈ।